ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਤਰਬੂਜ਼
ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਤਰਬੂਜ਼
ਵਜ਼ਨ ਘਟਾਏ
ਤਰਬੂਜ ਨੂੰ ਖਾਣ ਜਾਂ ਜੂਸ ਦੇ ਰੂਪ ਵਿੱਚ ਪੀਣ ਨਾਲ ਤੁਹਾਡਾ ਭਾਰ ਘੱਟ ਹੋ ਸਕਦਾ ਹੈ। ਇਸ ਵਿੱਚ ਐਂਟੀਆਕਸੀਡੈਂਟ ਅਤੇ ਖਣਿਜ ਹੁੰਦੇ ਹਨ ਅਤੇ ਇਸ ਵਿੱਚ ਕੈਲੋਰੀ ਬਹੁਤ ਘੱਟ ਹੁੰਦੀ ਹੈ। ਤਰਬੂਜ ਵਿੱਚ ਕੋਲੈਸਟ੍ਰੋਲ ਨਹੀਂ ਹੁੰਦਾ।
ਵਿਟਾਮਿਨ ਨਾਲ ਭਰਪੂਰ
ਤਰਬੂਜ ਦਾ ਜੂਸ ਖਾਣ/ਪੀਣ ਨਾਲ ਸਰੀਰ ਨੂੰ ਬੀਟਾ ਕੇਰਾਟਿਨ, ਵਿਟਾਮਿਨ ਏ, ਬੀ1, ਬੀ6, ਮੈਗਨੀਸ਼ੀਅਮ, ਸੀ, ਪੋਟਾਸ਼ੀਅਮ ਮਿਲਦਾ ਹੈ। ਇਸ ਕਾਰਨ ਖੂਨ ਦੀਆਂ ਨਾੜੀਆਂ ਚੰਗੀ ਤਰ੍ਹਾਂ ਕੰਮ ਕਰਦੀਆਂ ਹਨ।
ਬਲੱਡ ਪ੍ਰੈਸ਼ਰ
ਰਬੂਜ ਵਿਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਦਾ ਹੈ। ਤਰਬੂਜ ਵਿੱਚ ਪਾਇਆ ਜਾਣ ਵਾਲਾ ਲਾਈਕੋਪੀਨ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ।
ਚਮੜੀ ਦੀ ਦੇਖਭਾਲ
ਤਰਬੂਜ ਦਾ ਜੂਸ ਚਮੜੀ ਦੀ ਦੇਖਭਾਲ ਵਿੱਚ ਵੀ ਬਹੁਤ ਲਾਭਦਾਇਕ ਹੈ। ਗਰਮੀ ਦੇ ਦਿਨਾਂ ਵਿੱਚ ਸਰੀਰ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਸਰੀਰ ਪਸੀਨੇ ਅਤੇ ਪਿਸ਼ਾਬ ਦੇ ਰੂਪ ਵਿੱਚ ਜ਼ਿਆਦਾ ਪਾਣੀ ਗੁਆ ਦਿੰਦਾ ਹੈ। ਇਸ ਲਈ ਤਰਬੂਜ ਇੱਕ ਅਜਿਹੇ ਫਲਾਂ ਵਿੱਚੋਂ ਇੱਕ ਹੈ ਜੋ ਸਰੀਰ ਨੂੰ ਹਾਈਡਰੇਟ ਰੱਖਣ ਲਈ ਵਰਤਿਆ ਜਾ ਸਕਦਾ ਹੈ।
ਸਾਰਿਆਂ ਲਈ ਫਾਇਦੇਮੰਦ
ਇਸ ਵਿੱਚ ਇਲੈਕਟ੍ਰੋਲਾਈਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਸ਼ੱਕਰ ਦੀ ਮਾਤਰਾ ਘੱਟ ਹੁੰਦੀ ਹੈ। ਇਸ ਲਈ ਕੋਈ ਵੀ ਤਰਬੂਜ ਦਾ ਸੇਵਨ ਕਰ ਸਕਦਾ ਹੈ।
ਪਾਚਨ ਕਿਰਿਆ ਸੁਧਾਰੇ
ਤਰਬੂਜ ਖਾਣ ਨਾਲ ਪੇਟ ਜਲਦੀ ਭਰਨ ਸਮੇਤ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ। ਇਸ ਵਿਚ ਇਲੈਕਟ੍ਰੋਲਾਈਟਸ, ਖਣਿਜ ਲੂਣ ਅਤੇ ਪੌਸ਼ਟਿਕ ਤੱਤ ਜ਼ਿਆਦਾ ਹੁੰਦੇ ਹਨ ਇਸ ਲਈ ਇਸ ਨੂੰ ਹਰ ਉਮਰ ਦੇ ਲੋਕ ਖਾ ਸਕਦੇ ਹਨ।